4 ਆਗੂ ਲੱਖੇ ਹੋਣਾ ਨੂੰ ਵਾਪਿਸ ਨਹੀਂ ਆਉਣ ਦਿੰਦੇ ਬਾਕੀ 28 ਤਿਆਰ ਨੇ

ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ‘ਤੇ ਮੰਗਲਵਾਰ 23 ਮਾਰਚ ਦਾ ਦਿਨ ਦਿੱਲੀ ਦੀਆਂ ਸਰਹੱਦਾਂ ਟਿਕਰੀ, ਸਿੰਘੂ, ਗਾਜ਼ੀਪੁਰ ਬਾਰਡਰਾਂ ‘ਤੇ ਸ਼ਹੀਦੀ ਦਿਵਸ ਮੌਕੇ ਕਿਸਾਨਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਇਨਕਲਾਬੀ ਸਾਥੀਆਂ ਦੀ ਯਾਦ ਨੂੰ ਸਮਰਪਿਤ ਕੀਤਾ | ਇਸ ਮੌਕੇ ਸ਼ਹੀਦਾਂ ਨਾਲ ਜੁੜੇ ਇਤਿਹਾਸਕ ਸਥਾਨਾਂ ਸੁਨਾਮ, ਖਟਕੜ ਕਲਾਂ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸਰਾਭਾ, ਜਲਿ੍ਹਆਂਵਾਲਾ ਬਾਗ, ਹੁਸੈਨੀਵਾਲਾ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਮਿੱਟੀ ਇਕੱਠੀ ਕਰਕੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਲਿਆਂਦੀ ਗਈ | ਮਟਕਿਆਂ ‘ਚ ਲਿਆਂਦੀ ਇਸ ਮਿੱਟੀ ਨੂੰ ਸਨਮਾਨ ਦਿੰਦਿਆਂ ਉਸੇ ਮੰਚ ‘ਤੇ ਸਥਾਨ ਦਿੱਤਾ ਗਿਆ ਜਿੱਥੋਂ ਬੁਲਾਰੇ ਅਤੇ ਕਲਾਕਾਰ ਸੰਬੋਧਨ ਕਰ ਰਹੇ ਸਨ |

ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਕੀਰਤੀ, ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ ਅਤੇ ਵਿੰਕੀ ਸ਼ਾਹੇਸ਼ਵਰੀ ਨੇ ਇਨ੍ਹਾਂ ਸ਼ਹੀਦ ਸਮਾਰਕਾਂ ਤੋਂ ਮਿੱਟੀ ਇਕੱਠੀ ਕਰਕੇ ਦਿੱਲੀ ਲਿਆਉਣ ਦੀ ਜ਼ਿੰਮੇਵਾਰੀ ਨਿਭਾਈ | ਕਿਸਾਨਾਂ ਨੇ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਨਾਲ ਜੁੜੇ ਇਨਕਲਾਬੀ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਅਤੇ ਚੁੰਨੀਆਂ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ | ਗਾਜ਼ੀਪੁਰ ਬਾਰਡਰ ‘ਤੇ ਇਸੇ ਕਵਾਇਦ ‘ਚ ਪਗੜੀ ਲੰਗਰ ਲਾਇਆ ਗਿਆ | ਸਿੰਘੂ ਬਾਰਡਰ ‘ਤੇ ਦਿਨ ਭਰ ਚੱਲੇ ਪ੍ਰੋਗਰਾਮਾਂ ‘ਚ ਨੌਜਵਾਨਾਂ ਨੇ ਇਨਕਲਾਬੀ ਗੀਤਾਂ ਅਤੇ ਬੁਲੰਦ ਨਾਅਰਿਆਂ ਨਾਲ ਪੂਰੇ ਧਰਨਾ ਸਥਾਨ ਦਾ ਮਾਰਚ ਕੀਤਾ | ਦੂਜੇ ਪਾਸੇ ਸਟੇਜ ਤੋਂ ਵੀ ਕਈ ਕਲਾਕਾਰਾਂ ਨੇ ਇਨਕਲਾਬੀ ਗੀਤ ਗਾ ਕੇ ਨੌਜਵਾਨਾਂ ‘ਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ | ਮਕਬੂਲ ਗਾਇਕ ਮਲਕੀਤ ਸਿੰਘ, ਰਵਿੰਦਰ ਗਰੇਵਾਲ ਅਤੇ ਹਰਜੀਤ ਹਰਮਨ ਨੇ ਲੋਕਾਂ ਨੂੰ ਡਟੇ ਰਹਿਣ ਦੀ ਅਪੀਲ ਕੀਤੀ ਅਤੇ ਸਰਕਾਰ ਨੂੰ ਖ਼ਬਰਦਾਰ ਕੀਤਾ |

%d bloggers like this: