Breaking News

ਆਸਟ੍ਰੇਲੀਆ ਵੱਲੋਂ ਖੇਡਦੇ ਸਿੱਖ ਖਿਡਾਰੀ ਨੂੰ ਸੰਘੀਆਂ ਵਲੋਂ ਕੀਤਾ ਜਾ ਰਿਹਾ ਟਰੋਲ

Harjas Singh–who currently represented Australia in Men’s U-19 World Cup–has emerged as a star.

Australia beat India on Sunday and Harjas Singh in a video shared by the ICC was seen celebrating the victory in traditional kabaddi style.

ਦੱਖਣੀ-ਅਫ੍ਰੀਕਾ ਵਿਚ ਹੋਏ ਜੂਨੀਅਰ ਵਿਸ਼ਵ ਕੱਪ ਦੌਰਾਨ ਇੰਡੀਆ ਖਿਲਾਫ ਆਸਟ੍ਰੇਲੀਆ ਵੱਲੋਂ ਖੇਡਦੇ ਹੋਏ ਇਸ ਪੰਜਾਬੀ ਮੂਲ ਦੇ ਖਿਡਾਰੀ ਹਰਜਸ ਸਿੰਘ ਨੂੰ ਇਸ ਗੱਲੋਂ ਟ੍ਰੋਲ ਕੀਤਾ ਜਾ ਰਿਹਾ ਕੇ ਇਹ ਭਲਾ ਉੱਨੀ ਸਾਲ ਦਾ ਕਿਹੜੇ ਪਾਸੇ ਤੋਂ ਲੱਗਦਾ..ਓਵਰ ਏਜ ਹੈ!

ਦੂਜਾ ਕਸੂਰ ਫਾਈਨਲ ਮੈਚ ਵਿਚ ਪੰਜਾਹ ਤੋਂ ਉੱਤੇ ਦੌੜਾ ਬਣਾ ਕੇ ਆਸਟ੍ਰੇਲੀਆ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਇਆ..!

ਤੀਜਾ ਜਿੱਤ ਮਗਰੋਂ ਸੱਜੇ ਪੱਟ ਤੇ ਥਾਪੀ ਮਾਰ ਹੱਥ ਉੱਪਰ ਆਸਮਾਨ ਵੱਲ ਕਰ ਮੂਸੇ ਵਾਲੇ ਵੱਲੋਂ ਸਥਾਪਿਤ ਕੀਤੇ ਚੜ੍ਹਦੀ ਕਲਾ ਦੇ ਇਕ ਅਦੁੱਤੀ ਅਤੇ ਵਿਚਿੱਤਰ ਮਾਪ ਢੰਡ ਨੂੰ ਅੰਤਰਰਾਸ਼ਟਰੀ ਮੀਡੀਏ ਸਾਮਣੇ ਉਭਾਰਿਆ..!

ਕਿੰਨੀ ਨਫਰਤ ਕੁੜੱਤਣ ਅਤੇ ਈਰਖਾ ਭਰੀ ਹੋਈ ਏ ਦਿਮਾਗਾਂ ਵਿਚ..ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਂਮ ਜੇ ਅੱਜ ਆਪਣੇ ਬਲਬੂਤੇ ਤੇ ਦੁਨੀਆ ਦੇ ਵੱਖੋ ਵੱਖ ਮੁਲਖਾਂ ਖਿੱਤਿਆਂ ਵਿਚ ਸਿੱਖੀ ਸਿਖਿਆ ਗੁਰਵੀਚਾਰ ਅਤੇ ਸਿੱਖੀ ਸਿਧਾਂਤ ਤੇ ਪਹਿਰਾ ਦਿੰਦੀ ਹੋਈ ਬੁਲੰਦੀਆਂ ਛੋਹ ਰਹੀ ਏ ਤਾਂ ਜਰਾ ਜਿੰਨਾ ਵੀ ਜਰਿਆ ਨਹੀਂ ਜਾਂਦਾ..ਚਾਹੇ ਉਹ ਖੇਡ ਦਾ ਮੈਦਾਨ ਹੀ ਕਿਓਂ ਨਾ ਹੋਵੇ..!

ਖਾਲਿਸਤਾਨੀ ਅਤੇ ਅੱਤਵਾਦੀ ਦੀ ਮੋਹਰ ਹਰ ਵੇਲੇ ਤਿਆਰ ਭਰ ਤਿਆਰ..ਕੌਣ ਸਮਝਾਵੇ ਕੇ ਦਸਮ ਪਿਤਾ ਵੱਲੋਂ ਚਲਾਇਆ ਗਿਆ ਖੰਡੇ ਬਾਟੇ ਦਾ ਉਹ ਸਿਧਾਂਤ ਹੁਣ ਦੁਨੀਆਂ ਦੇ ਹਰ ਕੋਨੇ ਹਰ ਖਿੱਤੇ ਵਿਚ ਘਰ ਕਰ ਗਿਆ..ਲੋਕ ਪਛਾਨਣ ਲੱਗ ਪਏ..ਦਸਤਾਰ ਨੂੰ ਸਲਾਮਾਂ ਹੁੰਦੀਆਂ..!

ਅੱਜ ਸੁਵੇਰੇ ਹੀ ਮਗਰ ਆਉਂਦੇ ਗੋਰੇ ਲਈ ਜਦੋਂ ਟਿੰਮ-ਹੋਰਟਨ ਦਾ ਗੇਟ ਖੋਲ ਕੇ ਰਖਿਆ ਤਾਂ ਸੋਚਿਆ ਜਰੂਰ ਥੈਂਕ-ਯੂ ਆਖ ਕੋਲੋਂ ਦੀ ਲੰਘੇਗਾ..ਪਰ ਜਿਉਣ ਜੋਗਾ ਪਹਿਲੋਂ ਠਰੰਮੇ ਨਾਲ ਖਲੋ ਗਿਆ ਫੇਰ ਸਤਿਕਾਰ ਸਾਹਿਤ ਝੁਕ ਕੇ ਫ਼ੁਰਮਾਉਣ ਲੱਗਾ..ਸਰਦਾਰ ਜੀ ਸਤ ਸ੍ਰੀ ਅਕਾਲ..ਕੀ ਹਾਲ ਆ ਤੁਹਾਡਾ!

ਹਰਪ੍ਰੀਤ ਸਿੰਘ ਜਵੰਦਾ


Harjas’ family moved to Sydney from Chandigarh in 2000. His father Inderjit Singh was a Punjab state boxing champion, while his mother Avinder Kaur was a state-level long jumper.

He made 55 runs off 64 balls, while it was a heartbreak for India as the team lost to Australia in the final.

India suffered an untimely batting collapse to go down to Australia U-19 by 79 runs in the final at Willowmoore Park, Benoni.

ਦਖਣੀ ਅਫ਼ਰੀਕਾ ’ਚ ਚਲ ਰਹੇ ਅੰਡਰ-19 ਵਿਸ਼ਵ ਕੱਪ ਮੁਕਾਬਲੇ ’ਚ ਹਰਜਸ ਸਿੰਘ ਇਕਲੌਤਾ ਬੱਲੇਬਾਜ਼ ਸੀ ਜਿਸ ਨੇ ਅਪਣੀ ਟੀਮ ਲਈ ਮੁਸ਼ਕਲ ਹਾਲਾਤ ’ਚ ਅੱਧਾ ਸੈਂਕੜਾ ਜੜਿਆ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਹਾਲਾਂਕਿ ਟੂਰਨਾਮੈਂਟ ਦੀਆਂ ਪਹਿਲੀਆਂ 6 ਪਾਰੀਆਂ ਵਿਚ ਉਹ ਅਸਫ਼ਲ ਰਿਹਾ ਅਤੇ ਕੁਲ 49 ਦੌੜਾਂ ਹੀ ਬਣਾਈਆਂ, ਪਰ ਉਸ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਫ਼ਾਈਨਲ ਲਈ ਬਚਾ ਕੇ ਰਖਿਆ ਸੀ।

ਹਰਜਸ ਸਿੰਘ ਨੇ ਅੰਡਰ-19 ਵਿਸ਼ਵ ਕੱਪ ਫਾਈਨਲ ’ਚ 3 ਚੌਕਿਆਂ ਅਤੇ 3 ਛੱਕਿਆਂ ਨਾਲ 55 ਦੌੜਾਂ ਬਣਾਈਆਂ ਅਤੇ ਹਰ ਜਗ੍ਹਾ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਪੰਜਾਬੀ ਮੂਲ ਦਾ ਖੱਬੇ ਹੱਥ ਦਾ ਇਹ ਬੱਲੇਬਾਜ਼ ਆਸਟਰੇਲੀਆ ਦੇ ਟੈਸਟ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਤੋਂ ਪ੍ਰੇਰਿਤ ਹੈ ਅਤੇ ਜਦੋਂ ਉਹ ਭਾਰਤ ਬਨਾਮ ਆਸਟਰੇਲੀਆ ਅੰਡਰ-19 ਫਾਈਨਲ ’ਚ ਬੱਲੇਬਾਜ਼ੀ ਕਰਨ ਆਇਆ ਸੀ ਤਾਂ ਉਸ ਨੇ ਵੀ ਅਜਿਹਾ ਹੀ ਹੌਸਲਾ ਵਿਖਾਇਆ ਸੀ। ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦੀ ਟੀਮ ਦਾ ਸਕੋਰ 99 ’ਤੇ 3 ਆਊਟ ਸੀ, ਪਰ ਹਰਜਸ ਸਿੰਘ ਨੇ ਟਿਕ ਕੇ ਪਾਰੀ ਨੂੰ ਸੰਭਾਲਿਆ ਅਤੇ ਇਕਲੌਤਾ ਅਰਧ ਸੈਂਕੜਾ ਬਣਾਇਆ।

ਹਰਜਸ ਸਿੰਘ ਦਾ ਪਰਵਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਸਿਡਨੀ ਆ ਕੇ ਵਸਿਆ ਸੀ
Harjas Singh: ਚੰਡੀਗੜ੍ਹ : ਦਖਣੀ ਅਫ਼ਰੀਕਾ ’ਚ ਚਲ ਰਹੇ ਅੰਡਰ-19 ਵਿਸ਼ਵ ਕੱਪ ਮੁਕਾਬਲੇ ’ਚ ਹਰਜਸ ਸਿੰਘ ਇਕਲੌਤਾ ਬੱਲੇਬਾਜ਼ ਸੀ ਜਿਸ ਨੇ ਅਪਣੀ ਟੀਮ ਲਈ ਮੁਸ਼ਕਲ ਹਾਲਾਤ ’ਚ ਅੱਧਾ ਸੈਂਕੜਾ ਜੜਿਆ ਅਤੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਹਾਲਾਂਕਿ ਟੂਰਨਾਮੈਂਟ ਦੀਆਂ ਪਹਿਲੀਆਂ 6 ਪਾਰੀਆਂ ਵਿਚ ਉਹ ਅਸਫ਼ਲ ਰਿਹਾ ਅਤੇ ਕੁਲ 49 ਦੌੜਾਂ ਹੀ ਬਣਾਈਆਂ, ਪਰ ਉਸ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਫ਼ਾਈਨਲ ਲਈ ਬਚਾ ਕੇ ਰਖਿਆ ਸੀ।

ਹਰਜਸ ਸਿੰਘ ਨੇ ਅੰਡਰ-19 ਵਿਸ਼ਵ ਕੱਪ ਫਾਈਨਲ ’ਚ 3 ਚੌਕਿਆਂ ਅਤੇ 3 ਛੱਕਿਆਂ ਨਾਲ 55 ਦੌੜਾਂ ਬਣਾਈਆਂ ਅਤੇ ਹਰ ਜਗ੍ਹਾ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਪੰਜਾਬੀ ਮੂਲ ਦਾ ਖੱਬੇ ਹੱਥ ਦਾ ਇਹ ਬੱਲੇਬਾਜ਼ ਆਸਟਰੇਲੀਆ ਦੇ ਟੈਸਟ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਤੋਂ ਪ੍ਰੇਰਿਤ ਹੈ ਅਤੇ ਜਦੋਂ ਉਹ ਭਾਰਤ ਬਨਾਮ ਆਸਟਰੇਲੀਆ ਅੰਡਰ-19 ਫਾਈਨਲ ’ਚ ਬੱਲੇਬਾਜ਼ੀ ਕਰਨ ਆਇਆ ਸੀ ਤਾਂ ਉਸ ਨੇ ਵੀ ਅਜਿਹਾ ਹੀ ਹੌਸਲਾ ਵਿਖਾਇਆ ਸੀ। ਜਦੋਂ ਉਹ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦੀ ਟੀਮ ਦਾ ਸਕੋਰ 99 ’ਤੇ 3 ਆਊਟ ਸੀ, ਪਰ ਹਰਜਸ ਸਿੰਘ ਨੇ ਟਿਕ ਕੇ ਪਾਰੀ ਨੂੰ ਸੰਭਾਲਿਆ ਅਤੇ ਇਕਲੌਤਾ ਅਰਧ ਸੈਂਕੜਾ ਬਣਾਇਆ।

ਕੌਣ ਹੈ ਹਰਜਸ ਸਿੰਘ?
ਹਰਜਸ ਦਾ ਜਨਮ 2005 ’ਚ ਸਿਡਨੀ ’ਚ ਹੋਇਆ ਸੀ। ਉਸ ਦਾ ਪਰਵਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਇਥੇ ਆ ਕੇ ਵਸਿਆਸ ਸੀ। ਉਸ ਨੇ ਸਿਰਫ 8 ਸਾਲ ਦੀ ਉਮਰ ’ਚ ਅਪਣੇ ਸਥਾਨਕ ਕਲੱਬ, ਰੇਵੇਸਬੀ ਵਰਕਰਜ਼ ਕ੍ਰਿਕਟ ਕਲੱਬ ’ਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

ਇਸ ਤੋਂ ਬਾਅਦ ਉਹ ਵੈਸਟਫੀਲਡ ਸਪੋਰਟਸ ਹਾਈ ਸਕੂਲ, ਫੇਅਰਫੀਲਡ ਲਈ ਖੇਡਣ ਲਈ ਅੱਗੇ ਵਧਿਆ। 19 ਸਾਲ ਦੇ ਇਸ ਨੌਜੁਆਨ ਨੂੰ ਖੇਡਾਂ ਦੀ ਗੁੜ੍ਹਤੀ ਉਸ ਦੇ ਮਾਪਿਆਂ ਤੋਂ ਪ੍ਰਾਪਤ ਹੋਈ। ਉਸ ਦੇ ਪਿਤਾ ਇੰਦਰਜੀਤ ਸਿੰਘ ਅਪਣੇ ਜੱਦੀ ਸ਼ਹਿਰ ਪੰਜਾਬ ’ਚ ਸਟੇਟ ਬਾਕਸਿੰਗ ਚੈਂਪੀਅਨ ਸਨ, ਜਦਕਿ ਉਸ ਦੀ ਮਾਂ ਅਵਿੰਦਰ ਕੌਰ ਸੂਬਾ ਪੱਧਰੀ ਲੌਂਗ ਜੰਪਰ ਸੀ।

ਹਰਜਸ ਸਿੰਘ ਨੇ ਪਹਿਲਾਂ ਵੀ ਅਪਣੀਆਂ ਜੜ੍ਹਾਂ ਬਾਰੇ ਗੱਲ ਕੀਤੀ ਸੀ। ਉਸ ਨੇ ਦਸਿਆ ਕਿ ਕਿਵੇਂ ਉਸ ਦਾ ਅਜੇ ਵੀ ਪਰਵਾਰ ਚੰਡੀਗੜ੍ਹ ’ਚ ਹੈ ਅਤੇ ਉਹ 2015 ’ਚ ਭਾਰਤ ਆਇਆ ਸੀ। ਉਸ ਨੇ ਕਿਹਾ ਸੀ, ‘‘ਮੇਰਾ ਪਰਵਾਰ ਅਜੇ ਵੀ ਚੰਡੀਗੜ੍ਹ ਅਤੇ ਅੰਮ੍ਰਿਤਸਰ ’ਚ ਹੈ। ਸਾਡਾ ਸੈਕਟਰ 44-ਡੀ ’ਚ ਇਕ ਘਰ ਹੈ, ਪਰ ਆਖਰੀ ਵਾਰ ਮੈਂ 2015 ’ਚ ਉੱਥੇ ਗਿਆ ਸੀ। ਇਸ ਤੋਂ ਬਾਅਦ ਕ੍ਰਿਕਟ ’ਚ ਰੁੱਝ ਗਿਆ ਅਤੇ ਮੈਨੂੰ ਕਦੇ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ। ਮੇਰੇ ਚਾਚਾ ਅਜੇ ਵੀ ਉੱਥੇ ਰਹਿੰਦੇ ਹਨ।’’

19 ਸਾਲਾ ਖਿਡਾਰੀ ਦੇ ਪਿਤਾ ਇੰਦਰਜੀਤ ਸਿੰਘ ਚੰਡੀਗੜ੍ਹ ਲਈ ਖੇਡ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਸਾਬਕਾ ਕੋਚ ਬਲਕਾਰ ਸਿੰਘ ਵਿਰਕ (ਅੰਤਰਰਾਸ਼ਟਰੀ ਮੁੱਕੇਬਾਜ਼ ਚਰਨਜੀਤ ਸਿੰਘ ਵਿਰਕ ਦੇ ਭਰਾ, ਹੁਣ ਡੀਐਸਪੀ ਚੰਡੀਗੜ੍ਹ ਪੁਲਿਸ) ਤੋਂ ਸਿਖਲਾਈ ਲਈ ਸੀ, ਜਦਕਿ ਉਸ ਦੀ ਮਾਂ ਅਵਿੰਦਰ ਕੌਰ ਲੰਬੀ ਛਾਲ ਦੀ ਖਿਡਾਰਨ ਸੀ ਅਤੇ ਉਨ੍ਹਾਂ ਨੇ ਚੰਡੀਗੜ੍ਹ ਲਈ ਵੱਖ-ਵੱਖ ਮੁਕਾਬਲਿਆਂ ਵਿਚ ਕਈ ਮੈਡਲ ਜਿੱਤੇ ਸਨ। ਇੰਦਰਜੀਤ ਅਤੇ ਅਵਿੰਦਰ ਨੇ ਸੈਕਟਰ 10 ਦੇ ਸਰਕਾਰੀ ਕਾਲਜ ਆਫ ਆਰਟਸ ਤੋਂ ਪੜ੍ਹਾਈ ਕੀਤੀ।


ਹਰਜਸ ਨੇ ਚਾਚਾ ਸਤਿੰਦਰ ਸਿੰਘ, ਜੋ ਚੰਡੀਗੜ੍ਹ ਲੇਬਰ ਕੋਰਟ ਰੀਡਰ ਵਜੋਂ ਕੰਮ ਕਰਦੇ ਹਨ, ਨੇ ਹਰਜਸ ਦੇ ਦਾਦਾ-ਦਾਦੀ ਬਲਬੀਰ ਸਿੰਘ ਅਤੇ ਪ੍ਰੇਮ ਕੁਮਾਰੀ ਨਾਲ ਸੈਕਟਰ 44 ਸਥਿਤ ਅਪਣੀ ਰਿਹਾਇਸ਼ ‘ਤੇ ਮੈਚ ਦੇਖਿਆ। ਉਨ੍ਹਾਂ ਨੂੰ ਅਪਣੇ ਪੁੱਤਰ ਉਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਹਰਜਸ ਦੇ ਪਰਵਾਰ ਦਾ ਕਹਿਣਾ ਹੈ ਕਿ ਹਰਜਸ ਨੇ ਸਥਾਨਕ ਗੁਰਦੁਆਰੇ ਵਿਚ ਬੱਚਿਆਂ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਉਸ ਵਿਚ ਕ੍ਰਿਕਟ ਪ੍ਰਤੀ ਦਿਲਚਸਪੀ ਪੈਦਾ ਹੋਈ। ਇਸ ਤੋਂ ਬਾਅਦ ਉਸ ਨੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਉਤੇ ਮੈਚ ਖੇਡੇ।